punjabi riddles with Answers :- ਪੰਜਾਬੀ ਲੋਕ ਸਾਹਿਤ ਦੀਆਂ ਕੁਝ ਬੁਝਾਰਤਾਂ ਇਸ ਪ੍ਰਕਾਰ ਹਨ :- (Some riddles from Punjabi folk literature are as follows)

 Punjabi Riddles with Answers

दोस्तों  अगर आप ढूंढ रहे है  latest collection of Hindi Paheliyan with Answer, Hindi riddles, Paheliyan in Hindi with Answer, हिंदी पहेलियाँ उत्तर के साथ, Funny Paheli in Hindi with Answer, Saral Hindi Paheli with answers, Tough Hindi Puzzles, puzzles with Answer, Hindi Puzzles , math riddles,fruit riddles, math puzzles with Answer, math puzzles , whatsapp puzzles , whatsapp, riddles.

 


 

(1)  ਔਹ ਗਈ, ਔਹ ਗਈ।

Answer :- ਨਿਗਾ

 

(2)  ਆਲਾ ਕੌਡੀਆਂ ਵਾਲਾ, ਵਿੱਚ ਮੇਰੀ ਘੁਤਰੋ ਬੋਲੇ। 

Answer :- ਜੀਭ

 

(3)  ਸੋਨੇ ਦੀ ਸਲਾਈ, ਕੋਠਾ ਟੱਪਕੇ ਵਿਹੜੇ ਆਈ। 

Answer :- ਧੁੱਪ

 

(4)  ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਇੱਕ ਬੋਦੀ। 

Answer :- ਤੱਕੜੀ

 

(5)  ਇਕ ਡੱਬੇ ਵਿੱਚ ਬੱਤੀ ਦਾਣੇ, ਬੁੱਝਣ ਵਾਲੇ ਬੜੇ ਸਿਆਣੇ। 

Answer :- ਦੰਦ

 

(6)  ਬੀਜੇ ਰੋੜ ਜੰਮੇਂ ਝਾੜ, ਲੱਗੇ ਨਿੰਬੂ ਖਿੜੇ ਅਨਾਰ। 

Answer :- ਕਪਾਹ

 

(7)  ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ। 

Answer :- ਪਰਾਂਦਾ

 

(8)  ਸਾਉਣ-ਭਾਦੋਂ ਇਕ ਰੁੱਤ, ਦੋ ਬੁੱਢੀਆਂ ਦੀ ਇਕ ਗੁੱਤ। 

Answer :- ਪੀਂਘ

 

(9)  ਕਾਠ ਦੀ ਸੰਦੂਕੜੀ, ਵਿੱਚ ਤੋਤਾ ਬੋਲੇ।

Answer :- ਰੇਡੀਓ

 

(10)  ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ। 

Answer :- ਸੂਈ-ਧਾਗਾ

 

(11)  ਰੜੇ ਮੈਦਾਨ ਵਿੱਚ ਪਿਆ ਡੱਬਾ, ਚੱਕ ਨਹੀਂ ਹੁੰਦਾ ਚੁਕਾਈ ਰੱਬਾ

Answer :- ਖੂਹ

 

(12)  ਸੁੱਕਾ ਢੀਂਗਰ, ਆਂਡੇ ਦੇਵੇ।

Answer :- ਚਰਖਾ

 

(13)   ਟੰਗਿਆ ਜਾਂਦਾ ਸਭ ਦੇ ਘਰ ਵਿੱਚ, ਚੀਜਾਂ ਰੱਖਣ ਉਸਦੇ ਸਿਰ ਵਿੱਚ।

Answer :- ਛਿੱਕੂ

 

(14)  ਤੂੰ ਚੱਲ ਮੈਂ ਆਇਆ।

Answer :- ਦਰਵਾਜ਼ਾ

 

(15)  ਇੱਕ ਹਰਨੀ, ਪੱਠੇ ਚਰਨੀ, ਗੋਹਾ ਨਾ ਕਰਨੀ। 

Answer :- ਦਾਤੀ

 

(16)  ਢਿੱਡ ਵਿੱਚੋਂ ਕੱਡੀ ਵੱਖੀ ਵਿੱਚ ਮਾਰੀ, ਲਾ ਕੇ ਅੱਗ ਸਾੜ ਦਿੱਤੀ ਸਾਰੀ।

Answer :- ਮਾਚਿਸ

 

(17)  ਜਿੱਥੇ ਜਾਵਾਂ ਉੱਥੇ ਹੀ ਭੱਜੇ, ਮੈਂ ਪਿੱਛੇ ਪਿੱਛੇ ਉਹ ਅੱਗੇ ਅੱਗੇ।

Answer :- ਚਾਨਣ ਤੇ ਹਨੇਰਾ

 

(18)  ਮੂੰਹ ਬੰਦ, ਢਿੱਡ ਵਿੱਚ ਦੰਦ।

Answer :- ਅਨਾਰ

 

(19)  ਤਿੰਨ ਅੱਖਰਾਂ ਮੇਰਾ ਨਾਮ, ਉਲਟਾ ਸਿੱਧਾ ਇਕ ਸਮਾਨ। Answer :- ਕਣਕ

 

(20)  ਨਿੱਕਾ ਜਿਹਾ ਸਿਪਾਹੀ, ਉਸਦੀ ਖਿੱਚਕੇ ਵਰਦੀ ਲਾਹੀ। 

Answer :- ਕੇਲਾ
 

(21)  ਛਿੜ ਛਿੜ ਕਰਦੀ ਖਿੜ ਖਿੜ ਕਰਦੀ, ਮਾਰ ਟਪੂਸੀ ਕੋਠੇ ਚੜ੍ਹਦੀ।

Answer :- ਕਾਟੋ

 

(22)  ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ। 

Answer :- ਜਿੰਦਰਾ

 

(23)  ਜੇ ਨੱਕ ਤੇ ਮੈਂ ਬਹਿ ਜਾਵਾਂ, ਨੱਕ ਪਕੜ ਕੇ ਸਬਕ ਸਿਖਾਵਾਂ। Answer :- ਐਨਕ

 

(24)  ਬਾਪੂ ਦੇ ਕੰਨ ਵਿੱਚ ਬੇਬੇ ਵੜ ਗਈ। 

Answer :- ਜਿੰਦਾ-ਕੁੰਜੀ

 

(25)  ਸੌ ਜਣਾ ਲੰਘਿਆ, ਇਕ ਜਾਣੇ ਦੀ ਪੈੜ। 

Answer :- ਆਰੀ

 

(26)  ਇਕ ਰਾਜਾ ਕੀ ਅਨੋਖੀ ਰਾਣੀ, ਨੀਚੇ ਸੇ ਬਹਿ ਪੀਵੈ ਪਾਨੀ। Answer :- ਦੀਵੇ ਦੀ ਬੱਤੀ

 

(27)  ਇੱਕ ਟੋਟਰੂ ਦੇ ਦੋ ਬੱਚੇ ਨਾਂ ਉਹ ਖਾਂਦੇ ਨਾਂ ਉਹ ਪੀਂਦੇ ਬਸ ਦੇਖ ਦੇਖ ਜੀਂਦੇ।

Answer :- ਅੱਖਾਂ

See more post :-

Jasusi paheliyan

Mind puzzle

Positive thoughts

Intresting puzzle with answer

50+ dirty Questions

Emoji challenge

Math logical

 

(28)  ਬਾਪੂ ਕਹੇ ਤਾਂ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ੍ਹ ਜਾਂਦਾ।

 Answer :- ਮੂੰਹ

 

(29)  ਚਿੱਟੀ ਮਸੀਤ, ਬੂਹਾ ਕੋਈ ਨਾ।

Answer :- ਅੰਡਾ

 

(30)  ਬਾਤ ਪਾਵਾਂ ਬਤੌਲੀ ਪਾਵਾਂ, ਸੁਣਕੇ ਭਾਈ ਹਕੀਮਾਂ, ਲੱਕੜੀਆਂ ਵਿੱਚੋਂ ਪਾਣੀ ਕੱਢਾਂ, ਚੁੱਕ ਬਣਾਵਾ ਢੀਮਾਂ। 

Answer :- ਗੰਨਾ 


click here for more paheli and riddles

No comments

Powered by Blogger.