Latest 50+ Punjabi Bujartan

Latest 50+ Punjabi Bujartan 


दोस्तो अगर आप ढूंढ रहे है  latest collection of Hindi Paheliyan with Answer, Hindi Puzzles, Paheliyan in Hindi with Answer, हिंदी पहेलियाँ उत्तर के साथ, Funny Paheliyan in Hindi with Answer, Top Paheliyan in Hindi with Answer, Best Paheliyan in Hindi with Answer, Saral Hindi Paheliyan with answers, Tough Hindi Paheliyan with Answer, Hindi Paheliyan


Latest 50+ Punjabi Bujartan


(1) ਕੌਲ ਫੁੱਲ ਕੌਲ ਫੁੱਲ, 

ਫੁੱਲ ਦਾ ਹਜਾਰ ਮੁੱਲ ਕਿਸੇ ਕੋਲ ਅੱਧਾ,

ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨੀਂ ਵਿਚਾਰਾ.

ਬੁਝਾਰਤ ਦਾ ਜਵਾਬ – ਨਿਗ੍ਹਾ / ਮਾਂ-ਪਿਓ


(2) ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ

ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ

ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ 


(3) ਮਿੱਟੀ ਦਾ ਘੋੜਾ ਲੋਹੇ ਦੀ ਲਗਾਮ

ਉੱਤੇ ਬੈਠਾ ਗੁਦਗੁਦਾ ਪਠਾਣ.

ਬੁਝਾਰਤ ਦਾ ਜਵਾਬ – ਚੁੱਲਾ,ਤਵਾ ਤੇ ਰੋਟੀ.


(4) ਚਿਟਾ ਹਾਂ ਪਰ ਦੁਧ ਨਹੀ,

ਗਜਦਾ ਹਾਂ ਪਰ ਰੱਬ ਨਹੀ,

ਵਲ ਖਾਂਦਾ ਹਾਂ ਪਰ ਸੱਪ ਨਹੀ.

ਬੁਝਾਰਤ ਦਾ ਜਵਾਬ – ਸੰਖ


 (5) ਕਾਲਾ ਸੀ ਕਲਿੱਤ੍ਰ ਸੀ ,

ਕਾਲੇ ਪੇਓ ਦਾ ਪੁੱਤਰ ਸੀ,

ਸਿਰ ਦੇ ਵਾਲ ਚਰਦਾ ਸੀ,

ਭੱਜ ਗੁਥਲੀ ਵਿੱਚ ਵੜਦਾ ਸੀ.

ਬੁਝਾਰਤ ਦਾ ਜਵਾਬ – ਅੱਖ ਵਿੱਚਲੀ ਪੁੱਤਲੀ.


  (6) ਸੋਲ਼ਾਂ ਧੀਆਂ,

ਚਾਰ ਜੁਆਈ.

ਬੁਝਾਰਤ ਦਾ ਜਵਾਬ – ਉਂਗਲਾਂ ਤੇ ਅੰਗੂਠੇ.


 (7) ਸਭ ਤੋਂ ਪਹਿਲਾਂ ਮੈਂ ਜੰਮਿਆ,

ਫੇਰ ਮੇਰਾ ਭਾਈ,

ਖਿੱਚ ਧੂ ਕੇ ਬਾਪੂ ਜੰਮਿਆ,

ਪਿਛੋਂ ਸਾਡੀ ਮਾਈ.

ਬੁਝਾਰਤ ਦਾ ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ.


(8) ਅੱਗਿਉਂ ਨੀਵਾਂ ਪਿੱਛਿਉਂ ਉੱਚਾ 

ਘਰ-ਘਰ ਫਿਰੇ ਹਰਾਮੀ ਲੁੱਚਾ.

ਬੁਝਾਰਤ ਦਾ ਜਵਾਬ – ਛੱਜ.


(9) ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ

ਸਾਰੇ ਜਹਾਨ ਦੀ ਲਿੱਦ ਕੱਠੀ ਕਰ

ਬੁਝਾਰਤ ਦਾ ਜਵਾਬ – ਬਹੁਕਰ/ਝਾੜੂ


(10) ਲੱਗ-ਲੱਗ ਕਹੇ ਨਾ ਲੱਗਦੇ

ਬਿਨ ਆਖੇ ਲੱਗ ਜਾਂਦੇ

 ਮਾਮੇ ਨੂੰ ਲੱਗਦੇ

ਤਾਏ ਨੂੰ ਨਹੀਂ ਲੱਗਦੇ.

ਬੁਝਾਰਤ ਦਾ ਜਵਾਬ – ਬੁੱਲ


(11) ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨਾਂ ਦੇ ਕਾਲੇ,

ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ।

ਬੁਝਾਰਤ ਦਾ ਜਵਾਬ – ਅੱਖਾਂ


(12) ਡੱਬ-ਖੜੱਬੀ ਬੱਕਰੀ, ਡੱਬੀ ਉਹਦੀ ਛਾਂ,

ਚੱਲ ਮੇਰੀ ਬੱਕਰੀ, ਕੱਲ੍ਹ ਵਾਲੀ ਥਾਂ।

ਬੁਝਾਰਤ ਦਾ ਜਵਾਬ –  ਮੰਜਾ


(21) ਏਡੀ ਕੁ ਟਾਟ ,

ਭਰੀ ਸਬਾਤ ?

ਬੁਝਾਰਤ ਦਾ ਜਵਾਬ – ਦੀਵਾ


(22) ਮਾਂ ਜੰਮੀ ਨਹੀਂ

ਪੁੱਤ ਬਨੇਰੇ ਖੇਡੇ

ਬੁਝਾਰਤ ਦਾ ਜਵਾਬ –  ਧੂਆ ਤੇ ਅੱਗ


 (23) ਅੱਠ ਹੱਡ,

ਥੱਬਾ ਆਂਦਰਾਂ ਦਾ,

ਜਿਹੜਾ ਮੇਰੀ ਬਾਤ ਨਾ ਬੁਝੇ,

ਉਹ ਪੁੱਤ ਬਾਂਦਰਾਂ ਦਾ ?

ਬੁਝਾਰਤ ਦਾ ਜਵਾਬ –  ਮੰਜਾ


(24) ਬਾਤ ਪਾਵਾਂ ਬਟੋਲੀ ਪਾਵਾਂ, ਸੁਣ ਵੇ ਪਾਈ ਕਾਕੜੀਆਂ,

ਇਕ ਸ਼ਖਸ ਮੈਂ ਐਸਾ ਡੀਠਾ, ਤੌਣ ਲੰਮੀ ਸਿਰ ਆਕੜਿਆ ?

ਬੁਝਾਰਤ ਦਾ ਜਵਾਬ –  ਊਂਠ


(25) ਚਿੱਟੀ ਮਸੀਤ ਬੂਹਾ ਕੋਈ ਨਾ ?

ਬੁਝਾਰਤ ਦਾ ਜਵਾਬ – ਅੰਡਾ


(26) ਲੰਮਾ ਲੱਮ ਸਲੱਮਾ,

ਲੰਮੇ ਦਾ ਪਰਛਾਵਾਂ ਕੋਈ ਨਾ ?

ਬੁਝਾਰਤ ਦਾ ਜਵਾਬ –  ਸੜਕ


(27) ਚੜ੍ਹ ਚੋਂਕੀ ਤੇ ਬੈਠੀ ਰਾਣੀ,

ਸਿਰ ਤੇ ਅੱਗ ਬਦਨ ਤੇ ਪਾਣੀ ?

ਬੁਝਾਰਤ ਦਾ ਜਵਾਬ –  ਹੁੱਕਾ


(28) ਰਾਹ ਦਾ ਡੱਬਾ ,

ਚੁਕਿਆ ਨਾ ਜਾਵੇ ,

ਹਾਏ ਵੇ ਰੱਬਾ ?

ਬੁਝਾਰਤ ਦਾ ਜਵਾਬ –  ਖੂਹ


(29) ਬਾਹਰੋਂ ਆਇਆ ਬਾਬਾ ਲਸ਼ਕਰੀ,

ਜਾਂਦਾ ਜਾਂਦਾ ਕਰਗਿਆ ਮਸ਼ਕਰੀ |

ਬੁਝਾਰਤ ਦਾ ਜਵਾਬ –  ਭੂੰਡ


 (30) ਸਬਜ਼ ਕਟੋਰੀ ਮੀਠਾ ਭੱਤ,

ਲੁਟੋ ਸਈਓ ਹੱਥੋਂ ਹੱਥ ?

ਬੁਝਾਰਤ ਦਾ ਜਵਾਬ – ਖਰਬੂਜਾ


(31) ਬੀਜੇ ਰੋੜ ਉੱਗੇ ਚਾੜ,

ਲੱਗੇ ਨੀਂਬੂ ਖਿੜੇ ਅਨਾਰ ?

ਬੁਝਾਰਤ ਦਾ ਜਵਾਬ – ਕਪਾਹ


(32) ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ,

ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ,

ਕਿਸੇ ਕੋਲ ਹੈਨੀ ਵੀਚਾਰਾ ?

ਬੁਝਾਰਤ ਦਾ ਜਵਾਬ –  ਮਾਂ-ਪਿਓ


(33) ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ,

ਰਾਜਾ ਪੁੱਛੇ ਰਾਣੀ ਨੂੰ ? ਜਨੌਰ ਤੁਰੀ ਜਾਂਦੇ ਨੇ ?

ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ ਡੱਬੇ


(34) ਵੱਟ ਤੇ ਟਾਂਡਾ

ਸੱਭ ਦਾ ਸਾਂਜਾ

ਬੁਝਾਰਤ ਦਾ ਜਵਾਬ – ਹੁੱਕਾ


(35) ਦੋ ਜਾਣੇ ਦੀ ਲਾਠੀ,

ਇਕਮਜਾਣੈ ਦਾ ਬੋਝ,

ਇਸ ਮੇਰੀ ਬੁਜਾਰਤ ਦੀ,

ਕਡੋ ਬੀਬਾ ਖੋਜ ?

ਬੁਝਾਰਤ ਦਾ ਜਵਾਬ – ਡੋਲੀ


 (36) ਟਿਡ ਵਿੱਚੋ ਕੱਢ ਕੇ,

ਵੱਖੀ ਵਿਚ ਮਾਰੀ,

ਸੜ ਕੇ ਸਵਾ ਹੋ ਗਈ ਸਾਰੀ ?

ਬੁਝਾਰਤ ਦਾ ਜਵਾਬ – ਮਾਚੀਸ ਦੀ ਤੀਲੀ


(37) ਆਰ ਢਾਂਗਾ ਪਾਰ ਢਾਂਗਾ

ਵਿਚ ਦੀ ਬਗਲਾ ਨਹਾਉਂਦਾ

ਬਗਲੇ ਨੂੰ ਲੱਤ ਮਾਰੀ

ਪੁੱਠਾ ਹੋ ਕੇ ਗਾਉਂਦਾ।

ਬੁਝਾਰਤ ਦਾ ਜਵਾਬ – ਛੰਨਾ ਜਾਂ ਕੌਲ


(38) ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ,

ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ,

ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ,

ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?

ਬੁਝਾਰਤ ਦਾ ਜਵਾਬ – ਤਰਬੂਜ


(49) ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ ! 

ਬੁਝਾਰਤ ਦਾ ਜਵਾਬ – ਦਹੀਂ


(50) ਐਨੀ ਕੁ ਛੋਕਰੀ,

ਉਹਦੇ ਸਿਰ ਸਵਾਹ ਦੀ ਟੋਕਰੀ |

ਬੁਝਾਰਤ ਦਾ ਜਵਾਬ –  ਚਿਲਮ


(51) ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ?

ਅੁਹਦਾ ਤਾਂ ਮੈਂ ਨਾਂ ਨਹੀ ਲੈਣਾ,

ਮੇਰਾ ਨਾਂ ਈ ਜੀਆਂ,

ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।

ਬੁਝਾਰਤ ਦਾ ਜਵਾਬ – ਨੂੰਹ-ਸਹੁਰਾ


(52) ਤਿੰਨ ਪਏ ਪੰਜ ਖੜੇ,

ਅੱਠ ਲਿਆਵਣ ਗੇੜਾ,

ਮੇਰੀ ਬਾਤ ਬੁੱਝ ਲੈ,

ਨਹੀਂ ਤਾਂ ਬਣ ਚੇਲਾ ਮੇਰਾ 

ਬੁਝਾਰਤ ਦਾ ਜਵਾਬ – ਚਰਖਾ |


(53) ਕਾਲਾ-ਕਾਲਾ ਪਿਉ

ਲਾਲ-ਲਾਲ ਬੱਚੇ

ਜਿੱਥੇ-ਜਿੱਥੇ ਜਾਵੇ ਪਿਉ

ਉੱਥੇ-ਉੱਥੇ ਜਾਣ ਬੱਚੇ 

ਬੁਝਾਰਤ ਦਾ ਜਵਾਬ – ਰੇਲ ਗੱਡੀ


Click here for more paheli and riddles 

 70+ Common sense Questions

find the blank

Best paheliyan uttar sahit

10 punjabi bhujartan with Answers

New riddles with Answers





No comments

Powered by Blogger.